Posts

ਨਸੀਅਤ - Punjabi Shayeri

ਐਂਵੇ ਬੋਲ ਕਵਲੜਾ ਨਾ ਬੋਲ ਬੈਠੀ,  ਖਸਮ ਨਰਾਜ਼ ਹੁੰਦੇ ਬੜਬੋਲੀਆਂ ਦੇ, ਬੋਲੀ ਕੋਇਲ ਤੇ ਕਾਂ ਦੀ ਦਸਦੀ ਏ,  ਬੜੇ ਫਰਕ ਨੇ ਸੱਜਣਾ ਬੋਲੀਆਂ ਦੇ,  ਜਿਹੜੀਆਂ ਵਿਚ ਖ਼ਸਮ ਦੀ ਰਜ਼ਾ ਰਹਿਸਣ, ਭਾਗ ਜਾਗ ਜਾਂਦੇ ਓਹਨਾ ਗੋਲੀਆਂ ਦੇ,  ਉੱਜੜ ਗਈਆਂ ਨੂੰ ਕੁੜੀਏ ਪੈਣ ਧੱਕੇ ਤੇ ਸ਼ਰਮਾਂ ਵਾਲੀਆਂ ਨੂੰ ਹੂਟੇ ਡੋਲੀਆਂ ਦੇ।